Top News

*“ਸੁਰੱਖਿਆ ਜਾਂ ਸਿਆਸਤ? ਇੱਕ ਨਵਜਨਮੇ ਦੀ ਮੌਤ ਨੇ ਖੜੇ ਕੀਤੇ ਸਵਾਲ*

 


ਪੰਜਾਬ ਵਿੱਚ ਇੱਕ ਵਾਰ ਫਿਰ ਵੀ.ਆਈ.ਪੀ. ਕਲਚਰ ‘ਤੇ ਗੰਭੀਰ ਸਵਾਲ ਖੜੇ ਹੋ ਗਏ ਹਨ। ਮੁੱਖ ਮੰਤਰੀ ਦੇ ਕਾਫਲੇ ਕਾਰਨ ਲੱਗੇ ਭਾਰੀ ਟ੍ਰੈਫਿਕ ਜਾਮ ਵਿੱਚ ਇੱਕ ਗਰਭਵਤੀ ਮਹਿਲਾ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਸਕੀ, ਜਿਸ ਕਾਰਨ ਮਾਸੂਮ ਬੱਚੇ ਦੀ ਮੌਤ ਹੋ ਗਈ।


ਪਰਿਵਾਰ ਦਾ ਦੋਸ਼ ਹੈ ਕਿ ਸੜਕਾਂ ਨੂੰ ਵੀ.ਆਈ.ਪੀ. ਮੂਵਮੈਂਟ ਲਈ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ, ਜਿਸ ਕਾਰਨ ਐਂਬੂਲੈਂਸ ਅਤੇ ਆਮ ਲੋਕ ਘੰਟਿਆਂ ਫਸੇ ਰਹੇ। ਜਦ ਤੱਕ ਮਹਿਲਾ ਹਸਪਤਾਲ ਪਹੁੰਚੀ, ਬੱਚਾ ਦੁਨੀਆ ਛੱਡ ਚੁੱਕਾ ਸੀ।


ਇਸ ਦਰਦਨਾਕ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਹੈ ਅਤੇ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਕੀ ਇੱਕ ਵੀ.ਆਈ.ਪੀ. ਦੀ ਸੁਰੱਖਿਆ ਇੱਕ ਮਾਸੂਮ ਦੀ ਜਾਨ ਤੋਂ ਵੱਡੀ ਹੈ?

AERO BHARAT NEWS 24

“ਸੱਚ ਦੀ ਆਵਾਜ਼, ਲੋਕਾਂ ਤੱਕ”

Post a Comment

Previous Post Next Post