Top News

ਪੰਚਾਇਤੀ ਟਾਹਲੀ ਦੀ ਰੰਜਿਸ਼ ਬਣੀ ਕਤਲ ਦਾ ਕਾਰਨ, ਵਕੀਲ ਦੀ ਨਿਰਦਈ ਹੱਤਿਆ”

 ਮਲੋਟ (ਜੁਨੇਜਾ)- ਮਲੋਟ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਵਿਖੇ ਆਪਸੀ ਰੰਜਿਸ਼ ਕਾਰਨ ਇਕ ਵਕੀਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਮਾਨ ਵਜੋਂ ਹੋਈ ਹੈ, ਜੋ ਪਿਛਲੇ 21 ਸਾਲਾਂ ਤੋਂ ਸ੍ਰੀ ਮੁਕਤਸਰ ਸਾਹਿਬ ਕਚਿਹਰੀ ’ਚ ਪ੍ਰੈਕਟਿਸ ਕਰ ਰਿਹਾ ਸੀ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਗੁਰਜੀਤ ਖੇਤ ਵਾਹ ਰਿਹਾ ਸੀ, ਤਾਂ ਜਗਮੀਤ ਸਿੰਘ ਉਰਫ਼ ਜੱਗਾ, ਕਮਲਜੀਤ ਸਿੰਘ ਉਰਫ਼ ਕਾਲਾ, ਬੰਤਾ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੇ ਟਰੈਕਟਰ ’ਤੇ ਆ ਕੇ ਉਸ ਨੂੰ ਘੇਰ ਲਿਆ


ਹਮਲਾਵਰਾਂ ਨੇ ਪੰਚਾਇਤੀ ਟਾਹਲੀ ਦੀ ਸ਼ਿਕਾਇਤ ਦਾ ਮਿਹਣਾ ਮਾਰਦਿਆਂ ਗੁਰਜੀਤ ਦੇ ਟਰੈਕਟਰ ’ਚ ਆਪਣਾ ਟਰੈਕਟਰ ਮਾਰਿਆ। ਜਦੋਂ ਗੁਰਜੀਤ ਬਚਣ ਲਈ ਭੱਜਿਆ ਤਾਂ ਕਮਲਜੀਤ ਤੇ ਅਣਪਛਾਤੇ ਵਿਅਕਤੀ ਨੇ ਤਰੰਗਲੀ ਨਾਲ ਵਾਰ ਕਰ ਕੇ ਉਸ ਨੂੰ ਡੇਗ ਲਿਆ। ਉਪਰੰਤ ਜਗਮੀਤ ਸਿੰਘ ਨੇ ਗੁਰਜੀਤ ਉੱਪਰ ਟਰੈਕਟਰ ਅਤੇ ਕਲਟੀਵੇਟਰ ਚੜ੍ਹਾ ਦਿੱਤਾ ਅਤੇ ਕਈ ਗੇੜੇ ਦਿੱਤੇ। ਗੰਭੀਰ ਹਾਲਤ ’ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਕਤਲ ਦਾ ਕਾਰਨ ਪੰਚਾਇਤੀ ਟਾਹਲੀ ਪੁੱਟਣ ਸਬੰਧੀ ਐੱਸ. ਡੀ. ਐੱਮ. ਨੂੰ ਕੀਤੀ ਸ਼ਿਕਾਇਤ ਦੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਸਦਰ ਮਲੋਟ ਪੁਲਸ ਨੇ ਬੰਤਾ ਸਿੰਘ, ਕਮਲਜੀਤ ਸਿੰਘ, ਜਗਮੀਤ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ, ਧਮਕੀਆਂ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Post a Comment

Previous Post Next Post